ਨਵੀਂ ਦਿੱਲੀ: ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਨੋਟਬੰਦੀ, ਇਕੌਨਮੀ, ਆਮ ਬਜਟ, ਰੇਲ ਬਜਟ, ਕਾਲਾ ਧਨ, ਸਰਜੀਕਲ ਸਟ੍ਰਾਈਕ ਤੇ ਟੈਕਸ ਵਰਗੇ ਸਾਰੇ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ।
ਸੰਬੋਧਨ ਦੇ ਸ਼ੁਰੂ ‘ਚ ਹੀ ਉਨ੍ਹਾਂ ਰਾਹੁਲ ਗਾਂਧੀ ‘ਤੇ ਵਿਅੰਗ ਕਰਦਿਆਂ ਕਿਹਾ, “ਆਖਰ ਭੁਚਾਲ ਆ ਹੀ ਗਿਆ। ਮੈਂ ਸੋਚ ਰਿਹਾ ਸੀ ਕਿ ਭੁਚਾਲ ਆਇਆ ਕਿਵੇਂ। ਧਮਕੀ ਤਾਂ ਬਹੁਤ ਸੁਣੀ ਸੀ। ਕੋਈ ਤਾਂ ਕਾਰਨ ਹੋਵੇਗਾ ਕਿ ਧਰਤੀ ਮਾਂ ਇੰਨੀ ਰੁੱਸ ਗਈ ਹੋਵੇਗੀ।” ਉਹ ਇੱਥੇ ਹੀ ਨਹੀਂ ਰੁਕੇ, ਵਿਰੋਧੀ ਧੁਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਾਂਗਰਸ ਸਮੇਤ ਭਗਵੰਤ ਮਾਨ ‘ਤੇ ਚੁਟਕੀ ਲਈ।
ਉਨ੍ਹਾਂ ਕਿਹਾ, “ਚਾਵਰਾਕ ਦਾ ਸਿਧਾਂਤ ਵਿਰੋਧੀ ਧਿਰ ਨੇ ਮੰਨ ਲਿਆ। ਉਹ ਚਾਹੁੰਦੇ ਸਨ, ‘ਯਦਾ ਜੀਵੇਤ ਸੁਖ ਜੀਵੇਤ, ਕ੍ਰਿਸ਼ਨ ਕ੍ਰਿਤਵਾ, ਘ੍ਰਿਤ ਪੀਵੇਤ (ਜਦ ਤੱਕ ਜੀਓ ਸੁਖ ਜੀਓ, ਉਧਾਰ ਲਓ ਤੇ ਘਿਓ ਪੀਓ)’ ਉਸ ਵੇਲੇ ਰਿਸ਼ੀਆਂ ਨੇ ਘਿਓ ਪੀਣ ਦੀ ਗੱਲ ਕਹੀ ਸੀ। ਸ਼ਾਇਦ ਉਸ ਵੇਲੇ ਭਗਵੰਤ ਮਾਨ ਨਹੀਂ ਸਨ। ਨਹੀਂ ਤਾਂ ਕੁਝ ਹੋਰ ਪੀਣ ਨੂੰ ਕਹਿੰਦੇ।”
ਮੋਦੀ ਨੇ ਕਿਹਾ, “ਇੱਕ ਸਮਾਨਾਰਥ ਅਰਥਵਿਵਸਥਾ ਬਣੀ ਸੀ। ਇਹ ਗੱਲ ਵੀ ਤੁਹਾਡੇ (ਕਾਂਗਰਸ) ਧਿਆਨ ‘ਚ ਸੀ। ਜਦ ਇੰਦਰਾਜੀ ਸੀ ਤਾਂ ਯਸ਼ਵੰਤ ਰਾਵ ਚੌਹਾਨ ਉਨ੍ਹਾਂ ਕੋਲ ਗਏ ਸਨ। ਉਦੋਂ ਇੰਦਰਾਜੀ ਨੇ ਕਿਹਾ ਸੀ ਕਿ ਚੋਣ ਨਹੀਂ ਲੜਨੀ, ਕੀ ਤੁਹਾਡਾ ਫੈਸਲਾ ਗਲਤ ਨਹੀਂ ਸੀ, ਪਰ ਤੁਹਾਨੂੰ ਚੋਣਾਂ ਦਾ ਡਰ ਸੀ। ਤੁਸੀਂ ਕਿਵੇਂ ਦੇਸ਼ ਚਲਾਇਆ ?”