ਨਵੀਂ ਦਿੱਲੀ: ਬੀ.ਐਸ.ਐਨ.ਐਲ. ਨੇ ਆਪਣੇ ਟੈਰਿਫ ਪਲਾਨ ਬੇਹੱਦ ਸਸਤੇ ਕੀਤੇ ਹਨ। ਐਲਾਨ ਮੁਤਾਬਕ ਐਤਵਾਰ ਤੇ ਰਾਤ ਵੇਲੇ ਕੀਤੀਆਂ ਜਾਣ ਵਾਲੀਆਂ ਅਨਲਿਮਟਿਡ ਕਾਲਾਂ ਲਈ ਰੱਖੇ 99 ਰੁਪਏ ਦੇ ਟੈਰਿਫ ਨੂੰ ਘੱਟ ਕਰ 49 ਰੁਪਏ ਕਰ ਦਿੱਤਾ ਗਿਆ ਹੈ।
ਬੀ.ਐਸ.ਐਨ.ਐਲ. ਦੇ ਪਲਾਨ ‘ਐਕਸਪੀਰੀਐਂਸ ਲੈਂਡਲਾਈਨ 49’ ਤਹਿਤ ਬੀ.ਐਸ.ਐਨ.ਐਲ. ਗਾਹਕ ਐਤਵਾਰ ਤੇ ਰਾਤ ਵੇਲੇ ਅਨਲਿਮਟਿਡ ਕਾਲਾਂ ਕਰ ਸਕਦੇ ਹਨ। ਇਸ ਪਲਾਨ ਲਈ ਗਾਹਕ ਨੂੰ ਪਹਿਲੇ 6 ਮਹੀਨੇ ਲਈ 49 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਗਾਹਕ ਸਰਕਲ ਦੇ ਹਿਸਾਬ ਨਾਲ ਜਨਰਲ ਪਲਾਨ ਲਈ ਅਦਾਇਗੀ ਕਰਨਗੇ।
ਇਸ ਦੇ ਨਾਲ ਹੀ ਇੰਟਰਨੈੱਟ ਦੀਆਂ ਦਰਾਂ ਵੀ ਸਸਤੀਆਂ ਕੀਤੀਆਂ ਗਈਆਂ ਹਨ। ਬੀ.ਐਸ.ਐਨ.ਐਲ. ਨੇ ਆਪਣੇ 3ਜੀ ਮੋਬਾਈਲ ਇੰਟਰਨੈੱਟ ਸੇਵਾ ‘ਚ ਤਿੰਨ ਚੌਥਾਈ ਕਟੌਤੀ ਕੀਤੀ ਹੋਈ ਹੈ। ਇਸ ਤਹਿਤ ਹੁਣ 1 ਜੀਬੀ ਡਾਟਾ ਮਹਿਜ਼ 36 ਰੁਪਏ ‘ਚ ਮਿਲ ਰਿਹਾ ਹੈ।