ਜਲੰਧਰ: ਆਮ ਆਦਮੀ ਪਾਰਟੀ ਨੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਗੰਭੀਰ ਇਲਜ਼ਾਮ ਲਾਏ ਹਨ। ਇਸ ਬਾਰੇ ‘ਆਪ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਤੋਂ ਉਮੀਦਵਾਰ ਹਰਵਿੰਦਰ ਸਿੰਘ ਫ਼ੂਲਕਾ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦਾਅਵਾ ਕੀਤਾ ਕਿ ਚੋਣ ਅਧਿਕਾਰੀ ਤੇ ਕਰਮਚਾਰੀ ਮਸ਼ੀਨਾਂ ਦੀ ਨਿਗਰਾਨੀ ਵਿੱਚ ਬੇਹੱਦ ਲਾਪਰਵਾਹੀ ਵਰਤ ਰਹੇ ਹਨ।
ਫੂਲਕਾ ਨੇ ਕਿਹਾ ਕਿ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋ ਰਹੀ ਹੈ। ਚੋਣ ਅਧਿਕਾਰੀ ਤੇ ਕਰਮਚਾਰੀ ਮਸ਼ੀਨਾਂ ਦੀ ਨਿਗਰਾਨੀ ਵਿੱਚ ਬੇਹੱਦ ਲਾਪਰਵਾਹੀ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਤੇ ਲੁਧਿਆਣਾ ਜ਼ਿਲਿਆਂ ਵਿੱਚ ਮਸ਼ੀਨਾਂ ਦੀ ਨਿਗਰਾਨੀ ਵਿੱਚ ਵੱਡੀਆਂ ਤਰੁੱਟੀਆਂ ਪਾਈਆਂ ਗਈਆਂ ਹਨ। ਇਸ ਖਿਲਾਫ ਉਨ੍ਹਾਂ ਸ਼ਿਕਾਇਤ ਵੀ ਕੀਤੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਵਿੱਚ ਤੀਹਰੀ ਸੁਰੱਖਿਆ ਦੀਵਾਰ ਸ਼ਾਮਲ ਹੁੰਦੀ ਹੈ। ਇਸ ਵਿੱਚ ਸਭ ਤੋਂ ਪਹਿਲਾਂ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਦੀ ਹੁੰਦੀ ਹੈ। ਉਸ ਤੋਂ ਬਾਅਦ ਸੀ.ਆਰ.ਪੀ.ਐਫ. ਤੇ ਪੁਲਿਸ ਦੋਵਾਂ ਦੀ ਸੁਰੱਖਿਆ ਹੁੰਦੀ। ਸਭ ਤੋਂ ਅੰਦਰ ਸਿਰਫ ਕੁਝ ਖਾਸ ਅਧਿਕਾਰੀ ਹੀ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਲੰਧਰ, ਕਰਤਾਰਪੁਰ ਤੇ ਲੁਧਿਆਣਾ ਦੇ ਕੁਝ ਸਟਰਾਂਗ ਰੂਮਾਂ ਦਾ ਦੌਰਾ ਕੀਤਾ ਤਾਂ ਉੱਥੇ ਆਉਣ-ਜਾਣ ਸਬੰਧੀ ਕੋਈ ਖਾਸ ਸਖਤੀ ਨਜ਼ਰ ਨਹੀਂ ਆਈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਜਿਹੇ ਹਾਲਾਤ ਵਿੱਚ ਮਸ਼ੀਨਾਂ ਵਾਲੀ ਥਾਂ ‘ਤੇ ਕੋਈ ਵਿਸਫੋਟਕ ਪਦਾਰਥ ਵੀ ਰੱਖ ਸਕਦਾ ਹੈ। ਦੱਸ ਦਈਏ ਕਿ ਇਸ ਅਣਗਹਿਲੀ ਸਬੰਧੀ ਹਰਵਿੰਦਰ ਸਿੰਘ ਫ਼ੂਲਕਾ ਤੇ ਹਲਕਾ ਗਿੱਲ ਤੋਂ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
Leave A Comment